|
ਹੋਰ ਭਾਸ਼ਾਵਾਂ ਵਿੱਚ
|
ਸਿੱਖੀਸਿੱਖੀ ਇੱਕ ਧਰਮ ਹੈ, ਜੋ ਕਿ ਹਿੰਦੂਆਂ ਅਤੇ ਮੁਸਲਮਾਨਾਂ'ਚ ਪੈਦਾ ਹੋਏ ਅਪਵਾਦਾਂ ਤੋਂ ਪਰਭਾਵਿਤ ਵਾਤਾਵਰਣ ਵਿੱਚ ਤਿਆਰ ਹੋਇਆ ਹੈ। ਸਿੱਖੀ ਸ਼ਬਦ ਸਿੱਖ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਪੱਕਾ ਅਤੇ ਯੋਗ ਚੇਲਾ। ਸਿੱਖੀ ਦਾ ਅਧਾਰ ਇੱਕ ਰੱਬ ਅਤੇ ਦਸ ਗੁਰੂ ਦੀਆਂ ਸਿੱਖਿਆਵਾਂ ਹਨ, ਜਿੰਨਾਂ ਨੂੰ ਗੁਰੂ ਗਰੰਥ ਸਾਹਿਬ ਵਿੱਚ ਹੋਰ ਭਗਤਾ ਦੀ ਬਾਣੀ ਨਾਲ ਇੱਕਠਾ ਕੀਤਾ ਗਿਆ ਹੈ। ਇਹ ਹਿੰਦੂ ਅਤੇ ਇਸਲਾਮ ਦੇ ਸਮਾਜਕ ਰਿਵਾਜਾਂ ਅਤੇ ਢਾਂਚੇ (ਜਿਵੇਂ ਕਿ ਜਾਤ-ਪਾਤ ਅਤੇ ਪਰਦਾ ਪਰਥਾ) ਆਦਿ ਦੇ ਢੰਗ ਤੋਂ ਵੱਖਰਾ ਹੈ। ਸਿੱਖੀ ਹਿੰਦੂ ਸੁਧਾਰ ਲਹਿਰਾਂ (ਜਿਵੇਂ ਕਿ ਭਗਤੀ, ਮੁਕਤੀ, ਵੈਦਿਕ, ਗੁਰੂ ਵਿਚਾਰ ਅਤੇ ਭਜਨ) ਦੇ ਨਾਲ ਨਾਲ ਸੂਫ਼ੀ ਇਸਲਾਮ ਤੋਂ ਵੀ ਪਰਾਭਵਿਤ ਹੈ। ਸਿੱਖ ਧਰਮ ਦੇ ਮੋਢੀ, ਗੁਰੂ ਨਾਨਕ ਦੇਵ ਜੀ ਉੱਤਰੀ ਪੱਛਮੀ ਭਾਰਤ (ਹੁਣ ਪਾਕਿਸਤਾਨ 'ਚ) ਦੇ ਇੱਕ ਹਿੰਦੂ ਪਰਿਵਾਰ ਵਿੱਚ 1469 ਵਿੱਚ ਪੈਦਾ ਹੋਏ। ਚਾਰ ਮਹਾਨ ਉਦਾਸੀਆਂ ਬਾਅਦ (ਉੱਤਰ 'ਚ ਤਿੱਬਤ, ਦੱਖਣ 'ਚ ਸ੍ਰੀਲੰਕਾ, ਪੂਰਬ 'ਚ ਬੰਗਾਲ ਅਤੇ ਪੱਛਮ 'ਚ ਮੱਕਾ ਅਤੇ ਬਗਦਾਦ ਗੁਰੂ ਨਾਨਕ ਦੇਵ ਜੀ ਨੇ ਹਿੰਦੂਆਂ, ਮੁਸਲਮਾਨਾਂ ਅਤੇ ਹੋਰਾਂ ਨੂੰ ਉਪਦੇਸ਼ ਦਿੱਤਾ ਅਤੇ ਉਹਨਾਂ ਦੇ ਅਨੁਵਾਈ ਸਿੱਖ ਕਹਾਏ। ਧਰਮ, ਜੋ ਉਹਨਾਂ ਨੂੰ ਪੜਾਇਆ ਗਿਆ ਸੀ, ਲੋਕਾਂ ਨੂੰ ਜੋੜਨ ਦਾ ਇੱਕ ਢੰਗ ਸੀ, ਪਰ ਉਹਨਾਂ ਵੇਖਿਆ ਕਿ ਇਸ ਨਾਲ ਆਦਮੀ ਆਦਮੀ ਦੇ ਸਾਹਮਣੇ ਖੜਾ ਹੈ। ਉਹਨਾਂ ਨੂੰ ਖਾਸ ਕਰਕੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਨਾਲ ਨਾਲ ਧਾਰਮਿਕ ਰੀਤੀ ਰਿਵਾਜਾਂ ਦੇ ਲਈ ਅਫਸੋਸ ਸੀ, ਜੋ ਕਿ ਲੋਕਾਂ ਨੂੰ ਰੱਬ ਦੇ ਰਾਹ ਤੋਂ ਗੁੰਮਰਾਹ ਕਰਦੇ ਸਨ। ਉਹ ਕਿਸੇ ਵੀ ਧਰਮ ਦੇ ਰੀਤ ਰਿਵਾਜ ਤੋਂ ਉੱਪਰ ਜਾਣਾ ਚਾਹੁੰਦੇ ਸਨ ਅਤੇ ਇਸਕਰਕੇ ਗੁਰੂ ਨਾਨਕ ਦੇਵ ਜੀ ਜੀ ਨੇ ਕਿਹਾ, “ਨਾ ਕੋ ਹਿੰਦੂ ਨਾ ਕੋ ਮੁਸਲਮਾਨ” ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਸ਼ਬਦਾਂ ਨੂੰ “ਏਕ ਕੇ ਹਮ ਬਾਰਿਕ ਨਾ ਕੋ ਬੈਰੀ ਨਾ ਕੋ ਬਿਗਾਨਾ” ਨਾਲ ਹੋਰ ਮਜ਼ਬੂਤ ਕੀਤਾ। ਗੁਰੂ ਨਾਨਕ ਦੇਵ ਜੀ ਜਾਤ ਪਾਤ ਦੇ ਵਿਰੋਧੀ ਸਨ। ਉਹਨਾਂ ਦੇ ਸਰਧਾਲੂਆਂ ਨੇ ਉਹਨਾਂ ਨੂੰ ਗੁਰੂ (ਅਧਿਆਪਕ) ਕਿਹਾ। ਉਹਨਾਂ ਆਪਣੇ ਜੋਤੀ ਜੋਤ ਸਮਾਉਣ ਦੇ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਨਵਾਂ ਗੁਰੂ ਬਣਾਇਆ ਅਤੇ ਸਿੱਖ ਸਮਾਜ ਨੂੰ ਸੇਧ ਦੇਣ ਦਾ ਕੰਮ ਸੌਂਪਿਆ। ਇਹ ਕਾਰਵਾਈ ਜਾਰੀ ਰਹੀਂ ਅਤੇ ਦਸਵੇਂ ਅਤੇ ਆਖਰੀਂ ਗੁਰੂ, ਗੁਰੂ ਗੋਬਿੰਦ ਸਿੰਘ ਜੀ (AD 1666–1708) ਨੇ ਸਿੱਖ ਰਸਮ ਨੂੰ AD 1699; ਵਿੱਚ ਸ਼ੁਰੂ ਕੀਤਾ ਅਤੇ ਇੱਕ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ। ਪੰਜ ਅੰਮ੍ਰਿਤ ਛੱਕੇ ਸਿੱਖਾਂ ਨੂੰ ਪੰਜ ਪਿਆਰੇ ਦਾ ਨਾਂ ਦਿੱਤਾ ਗਿਆ ਹੈ, ਜਿਨਾਂ ਬਾਅਦ 'ਚ ਗੁਰੂ ਜੀ ਨੂੰ ਉਹਨਾਂ ਦੀ ਬੇਨਤੀ 'ਤੇ ਮੁੜ ਅੰਮ੍ਰਿਤ ਛਕਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗਰੰਥ ਸਾਹਿਬ, ਸਿੱਖਾਂ ਦਾ ਧਾਰਮਿਕ ਗਰੰਥ, ਨੂੰ ਸਿੱਖਾਂ ਦੇ ਅੰਤਮ ਧਾਰਮਿਕ ਅਧਿਕਾਰ ਸੌਂਪੇ ਅਤੇ ਆਰਜ਼ੀ ਤੌਰ 'ਤੇ ਅਧਿਕਾਰਾਂ ਨੂੰ ਖਾਲਸਾ ਪੰਥ – ਸਿੱਖ ਰਾਸ਼ਟਰ, ਨੂੰ ਦਿੱਤਾ ਗਿਆ ਹੈ। ਪਹਿਲੇ ਸਿੱਖ ਧਾਰਮਿਕ ਗਰੰਥ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ AD 1604 'ਚ ਤਿਆਰ ਕਰਵਾਇਆ ਗਿਆ ਸੀ (ਹਾਲਾਂਕਿ ਉਹਨਾਂ ਦੇ ਪਹਿਲਾਂ ਗੁਰੂਆਂ ਵਲੋਂ ਇਸ ਸਬੰਧ 'ਚ ਦਸਤਾਵੇਜ਼ ਤਿਆਰ ਕਰਨ ਦਾ ਜਤਨ ਕੀਤੇ ਗਏ ਹਨ।) । ਇਹ ਦੁਨਿਆਂ ਦੇ ਕੁਝ ਹੀ ਪਵਿੱਤਰ ਗਰੰਥਾਂ 'ਚੋਂ ਹੈ, ਜਿੰਨਾਂ ਨੂੰ ਇੱਕ ਸੋਚ ਦੇ ਮੋਢੀਆਂ ਨੇ ਆਪਣੀ ਸਾਰੀ ਉਮਰ ਭਰ ਤਿਆਰ ਕਰਨ 'ਚ ਲਗਾਈ ਹੈ। ਸਿੱਖ ਧਰਾਮਿਕ ਗਰੰਥ ਇਸ ਕਰਕੇ ਵੀ ਖਾਸ ਹੈ, ਕਿਉਕਿ ਇਸ ਨੂੰ ਗੁਰਮੁਖੀ ਸਕਰਿਪਟ 'ਚ ਲਿਖਿਆ ਗਿਆ ਹੈ, ਇਸ ਵਿੱਚ ਕਈ ਭਾਸ਼ਾਵਾਂ ਪੰਜਾਬੀ, ਸੰਸਕਰਿਤ, ਭੋਜਪੁਰੀ ਅਤੇ ਪਰਸੀਅਨ ਸ਼ਾਮਲ ਹਨ। ਗੁਰੂ ਨਾਨਕ ਦੇਵ ਦਾ ਸਿਧਾਂਤ ਸਾਫ਼ ਹੈ, ਦੋਵੇਂ ਬਿਲਕੁੱਲ ਵੱਖਰੇ ਵਿਸਵਾਸ਼ਾਂ ਤੋਂ ਪੈਦਾ ਮਿਸ਼ਰਨ ਹੈ। ਸਿੱਖੀ ਦਾ ਅਧਾਰ ਇੱਕ ਹੀ ਕੇਂਦਰੀ ਸੋਚ – ਇੱਕ ਪਰਮਾਤਮਾ, ਨਿਰਮਾਤਾ, ਹੀ ਸਭ ਤੋਂ ਵੱਡਾ ਹੈ, ਹੈ। ਗੁਰੂ ਨਾਨਕ ਦੇਵ ਨੇ ਪਰਮਾਤਮਾ ਨੂੰ ਸੱਚਾ ਨਾਂ (ਸਤਨਾਮ) ਕਿਹਾ ਹੈ, ਕਿਉਕਿ ਉਹ ਪਰਾਮਾਤਮਾ ਲਈ ਕੋਈ ਬੰਧਨ ਵਾਲਾ ਸ਼ਬਦ ਵਰਤਣ ਤੋਂ ਇਨਕਾਰੀ ਸਨ। ਉਹਨਾਂ ਦੱਸਿਆ ਕਿ ਸੱਚਾ ਨਾਂ, ਭਾਵੇਂ ਇਸ ਨੂੰ ਕਈ ਢੰਗਾਂ, ਕਈ ਥਾਵਾਂ ਉੱਤੇ ਲਿਆ ਜਾਦਾ ਹੈ ਅਤੇ ਕਈ ਨਾਵਾਂ ਨਾਲ ਜਾਣਿਆ ਜਾਦਾ ਹੈ, ਅਸਲ ਵਿੱਚ ਇੱਕ ਹੀ ਸਿਰਮੌਰ ਅਤੇ ਸਰਵਸ਼ਕਤੀਮਾਨ ਰੱਬ (ਪਿਆਰ ਦਾ ਸੱਚ) ਹੀ ਹੈ। ਗੁਰੂ ਨਾਨਕ ਦੇਵ ਜੀ ਨੇ ਮਾਇਆ, ਭੌਤਿਕ ਵਸਤਾਂ ਅਤੇ ਨਿਰਮਾਤਾ ਦੇ ਸਦੀਵੀ ਸੱਚ ਦੀ ਧਾਰਨਾ ਵਾਂਗ ਸੱਚ ਦੇ ਸਬੰਧ ਵਿੱਚ, ਦੀ ਧਾਰਨਾ ਨੂੰ ਵੀ ਮੰਨਿਆ, ਜੋ ਕਿ ਉਹਨਾਂ ਦੁਆਲੇ ਭਰਮ ਦਾ ਪਰਦਾ ਤਿਆਰ ਕਰਦਾ ਹੈ, ਜੋ ਕਿ ਦੁਨਿਆਂ ਵਸਤਾਂ ਦੇ ਮੋਹ ਵਿੱਚ ਜਿਉਦੇ ਹਨ । ਇਹ ਪਰਦਾ ਉਹਨਾਂ ਨੂੰ ਵਸਤਾਂ ਨੂੰ ਬਣਾਉਣ ਵਾਲੇ ਸੱਚੇ ਰੱਬ ਦੀ ਸਚਾਈ ਵੇਖਣ ਲਈ ਉਹਲਾ ਰੱਖਦਾ ਹੈ, ਇਸ ਕਰਕੇ ਸਿਰਫ਼ ਪਵਿੱਤਰ ਆਤਮਾਵਾਂ, ਮੁਕਤ ਸੋਚ ਹੀ ਇਸ ਵਿੱਚੋਂ ਪਾਰ ਲੰਘ ਕੇ ਗੁਰ ਦੀ ਕਿਰਪਾ (ਗੁਰਪਰਸ਼ਾਦ) ਨਾਲ ਵੇਖ ਸਕਦੀਆਂ ਹਨ। ਸੰਸਾਰ ਇਸ ਰੂਪ ਵਿੱਚ ਸੱਚ ਹੈ ਕਿ ਇਹ ਮਾਇਆ ਦੇ ਰੂਪ ਵਿੱਚ ਹੀ ਰਚਿਆ ਗਿਆ ਹੈ, ਪਰ ਅਸਲ ਵਿੱਚ ਇਹ ਝੂਠ ਹੈ ਕਿਉਕਿ ਇਹ ਸਭ ਤੋਂ ਵੱਡੀ ਸਚਾਈ ਰੱਬ ਦੀ ਹੋਂਦ ਮਹਿਸੂਸ ਕਰਨ ਤੋਂ ਅਸਫ਼ਲ ਹੈ। ਹਿੰਦੂ ਰਿਵਾਜਾਂ ਮੁਤਾਬਕ ਆਤਮਾਵਾਂ ਦਾ ਆਪਣੇ ਕਰਮਾਂ ਨਾਲ ਚੋਲਾ ਬਦਲਣ ਨੂੰ ਰੱਖਦੇ ਹੋਏ ਆਪਣੇ ਸ਼ਰਧਾਲੂਆਂ ਨੂੰ ਆਤਮਾ ਦੇ ਚੱਕਰ ਵਲੋਂ ਨਿਕਲਣ ਲਈ ਨੇਮਬੱਧ ਜੀਵਨ – ਹਉਮੈਵਾਦ ਤੋਂ ਦੂਰ ਅਤੇ ਪਵਿੱਤਰਤਤਾ ਦੀ ਸੋਚ ਨਾਲ ਦੁਨਿਆਵੀਂ ਨਿਯਮਾਂ ਦੇ ਵਿੱਚ ਸੰਤੁਲਨ ਰੱਖ ਕੇ ਅਸਲੀ ਸਚਾਈ ਨੂੰ ਸਵੀਕਾਰ ਕਰਕੇ ਬਤੀਤ ਕਰਨਾ ਚਾਹੀਦਾ ਹੈ। ਇਸਕਰਕੇ, ਗੁਰੂ ਦੀ ਬਖਸ਼ਸ਼ (ਗੁਰਪਰਸ਼ਾਦ) ਰਾਹੀਂ ਆਤਮਾ ਦਾ ਗੇੜ ਖਤਮ ਹੋ ਸਕਦਾ ਹੈ ਅਤੇ ਸਿੱਖ ਰੱਬ ਦੀ ਮੇਹਰ ਵਿੱਚ ਵਸ ਸਕਦੇ ਹਨ। ਇੱਕ ਸਿੱਖ ਨੂੰ ਕੰਮ, ਪੂਜਾ ਅਤੇ ਦਾਨ ਵਿੱਚ ਸੰਤੁਲਨ ਬਣਾਉਣਾ ਚਾਹੀਦਾ ਹੈ ਅਤੇ ਰੱਬ ਦਾ ਨਾਂ, ਨਾਮ ਜਪੋ, ਵਿੱਚ ਵਿਲੀਨ ਹੋਣਾ ਚਾਹੀਦਾ ਹੈ। ਨਿਰਮਾਣ, ਗੁਰੂ ਨਾਨਕ ਦੇਵ ਨੇ ਕਿਹਾ, ਦਾ ਅਰਥ ਨਿਆਂ ਦੇ ਬਾਅਦ ਸਵਰਗ ਪਰਾਪਤੀ ਨਹੀਂ ਹੈ, ਰੱਬ, ਸੱਚਾ ਨਾਂ, ਵਿੱਚ ਵਿਲੀਨ ਹੋਣਾ ਹੈ। ਸਿੱਖ ਨਾ ਸਵਰਗ ਵਿੱਚ ਨਾ ਨਰਕ ਵਿੱਚ ਰੱਖਦੇ ਹਨ। ਸਿੱਖ ਆਦਮੀ ਦੀ ਜੂਨ ਵਿੱਚ ਗੁਰੂ ਦੀ ਕਿਰਪਾ ਪਰਾਪਤ ਕਰਨ ਲਈ ਜਿਉਦੇ ਹਨ। ਆਲੇ ਦੁਆਲੇ ਦੇ ਮੁਸਲਮਾਨਾਂ ਵਲੋਂ ਰਾਜਨੀਤੀ ਦਬਾਅ ਕਰਕੇ ਸਿੱਖਾਂ ਨੂੰ ਆਪਣੇ ਬਚਾਅ ਲਈ ਮਜਬੂਰ ਹੋਣਾ ਪਿਆ ਅਤੇ ਉੱਨਵੀਂ ਸਦੀ (mid-nineteenth century) ਵਿੱਚ, ਪੰਜਾਬ, ਜੋ ਕਿ ਹੁਣ ਦੇ ਭਾਰਤ ਅਤੇ ਪਾਕਿਸਤਾਨ ਘਰਿਆ ਹੈ, ਅਫਗਾਨਿਸਤਾਨ ਅਤੇ ਕਸ਼ਮੀਰ ਉੱਤੇ ਇਹਨਾਂ ਨੇ ਰਾਜ ਕੀਤਾ ਹੈ। ਸਿੱਖਾਂ ਦੀ ਖਾਲਸਾ ਫੌਜ ਨੂੰ ਬਰਤਾਨਵੀਂ ਫੌਜ ਵਲੋਂ ਹਰਾਇਆ ਗਿਆ ਅਤੇ ਭਾਗਾਂ ਨੂੰ ਚੀਨ ਨਾਲ ਸਾਂਝਾ ਕਰ ਲਿਆ ਗਿਆ।
[ਸੋਧ] ਸਿੱਖੀ ਦਾ ਇਿਤਹਾਸਗੁਰੂ ਨਾਨਕ ਦੇਵ (1469–1538), ਿਸੱਖ ਦੇ ਧਰਮ ਦੇ ਮੋਢੀ, ਤਲਵੰਡੀ ਰਾਏ ਭੋਂਏ, ਿਜਸ ਨੂੰ ਅਜਕੱਲ ਨਨਕਾਣਾ ਸਾਿਹਬ ਕਿੰਹਦੇ ਹਨ ਅਤੇ ਇਹ ਪਾਿੰਕਸਤਾਨ ਿੱਵਚ ਹੈ, ਿੱਵਚ ਪੈਦਾ ਹੋਏ। ਉਹਨਾਂ ਦੇ ਮਾਤਾ ਿੱਪਤਾ ਿੱਹਦੂ ਸਨ ਅਤੇ ਉਹ ਕੁਲੀਨ ਵਰਗ ਨਾਲ ਸਬੰਧਤ ਸਨ। ਬਚਪਨ ਿਵਚ ਨਾਨਕ ਧਰਮ ਰਾਹੀਂ ਪਰਭਾਿਵਤ ਸੀ ਅਤੇ ਿੰਜਦਗੀ ਦੀ ਸੱਚਾਈ ਨੂੰ ਖੋਜ ਨੇ ਅਖੀਰ ਉਹਨਾਂ ਨੂੰ ਘਰ ਛੱਡਣ ਲਈ ਮਜਬੂਰ ਕਰ ਿੱਦਤਾ। ਉਹ ਿੱਹੰਦੂ ਸੰਤਾਂ ਦੀ ਤਰਾਂ ਸਾਰਾ ਭਾਰਤ ਘੁੰਮੇ। ਇਸ ਦੌਰਾਨ ਉਹ ਹਿੰਦੂਆਂ ਅਤੇ ਮੁਸਲਮਾਨਾਂ ਦੇ ਸਾਂਝੇ ਸੰਤ ਕਬੀਰ (1441–1518) ਨੂੰ ਮਿਲੇ ਅਤੇ ਉਹਨਾਂ ਚਾਰ ਮਹੱਤਵਪੂਰਨ ਯਾਤਰਾਵਾਂ ਕੀਤੀਆਂ, ਜਿੰਨਾਂ ਨੂੰ ਉਦਾਸੀਆਂ ਆਖਿਆ ਜਾਦਾ ਹੈ, ਜੋ ਕਿ ਹਜ਼ਾਰਾਂ ਮੀਲ ਲੰਮੀਆਂ ਸਨ।। 1538 ਵਿੱਚ, ਗੁਰੂ ਨਾਨਕ ਨੇ ਭਾਈ ਲਹਿਣਾ ਜੀ ਨੂੰ, ਆਪਣੇ ਪੁੱਤਰ ਦੀ ਬਜਾਏ ਗੁਰਗੱਦੀ ਲਈ ਚੁਣਿਆ। ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਦੇ ਰੂਪ ਵਿੱਚ ਸਿੱਖਾਂ ਦੇ ਦੂਜੇ ਗੁਰੂ ਬਣੇ। ਉਹਨਾਂ ਨੇ ਮੋਢੀ ਰਾਹੀਂ ਤਿਆਰ ਕੀਤੇ ਕੰਮ ਨੂੰ ਜਾਰੀ ਰੱਖਿਆ। ਗੁਰੂ ਅਮਰਦਾਸ 73 ਸਾਲ ਦੀ ਉਮਰ ਵਿੱਚ 1552 ਵਿੱਚ ਸਿੱਖਾਂ ਦੇ ਤੀਜੇ ਗੁਰੂ ਬਣੇ। ਗੁਰੂ ਅਮਰਦਾਸ ਜੀ ਦੀ ਗੁਰਆਈ ਦੌਰਾਨ ਗੋਵਿੰਦਵਾਲ ਸਿੱਖੀ ਦਾ ਮਹਾਨ ਕੇਂਦਰ ਬਣ ਗਿਆ। ਉਹਨਾਂ ਨੇ ਔਰਤਾਂ ਨੂੰ ਬਰਾਬਰ ਹੱਕ ਦਿਵਾਉਣ, ਸਤੀ ਪਰਥਾ ਦੇ ਰੋਕ ਲਗਾਉਣ ਅਤੇ ਲੰਗਰ ਪਰੰਪਰਾ ਸ਼ੁਰੂ ਕੀਤੀ, ਜਿਸ ਵਿੱਚ 1567, ਵਿੱਚ ਅਕਬਰ ਬਾਦਸ਼ਾਹ ਨੇ ਪੰਜਾਬ ਦੇ ਆਮ ਲੋਕਾਂ ਵਿੱਚ ਬੈਠ ਕੇ ਲੰਗਰ ਛੱਕਿਆ। ਗੁਰੂ ਅਮਰਦਾਸ ਨੇ 140 ਮਿਸ਼ਨਰੀ ਤਿਆਰ ਕੀਤੇ, ਜਿੰਨਾ ਵਿੱਚ 52 ਔਰਤਾਂ ਸਨ, ਜਿੰਨਾ ਸਿੱਖ ਧਰਮ ਦੇ ਪਰਚਾਰ ਨੂੰ ਵਧਾਇਆ। 1574 ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ 95 ਸਾਲ ਦੀ ਉਮਰ ਵਿੱਚ ਉਹਨਾਂ ਆਪਣੇ ਜਵਾਈ, ਭਾਈ ਜੇਠਾ ਜੀ ਨੂੰ ਸਿੱਖਾਂ ਦੇ ਚੌਥੇ ਗੁਰੂ ਬਣਾਇਆ। ਜੇਠਾ ਜੀ ਗੁਰੂ ਰਾਮਦਾਸ ਦੇ ਰੂਪ ਵਿੱਚ ਗੁਰਗੱਦੀ ਉੱਤੇ ਬੈਠੇ। ਉਹਨਾਂ ਰਾਮਦਾਸਪੁਰ ਨਾਂ ਦਾ ਸ਼ਹਿਰ ਵਸਾਇਆ, ਜਿਸ ਦਾ ਨਾਂ ਬਾਅਦ ਵਿੱਚ ਅੰਮ੍ਰਿਤਸਰ ਬਣ ਗਿਆ। 1581 ਵਿੱਚ, ਗੁਰੂ ਅਰਜਨ ਦੇਵ – ਚੌਥੇ ਗੁਰੂ ਜੀ ਦੇ ਸਭ ਤੋਂ ਵੱਡੇ ਸਪੁੱਤਰ, ਸਿੱਖਾਂ ਦੇ ਪੰਜਵੇਂ ਗੁਰੂ ਬਣੇ। ਹਰਿਮੰਦਰ ਸਾਹਿਬ ਦੇ ਨਿਰਮਾਣ ਤੋਂ ਇਲਾਵਾ ਉਹਨਾਂ ਨੇ ਸਿੱਖਾਂ ਦੇ ਧਾਰਮਿਕ ਸ਼ਬਦਾਂ ਨੂੰ ਲਿਖਵਾਇਆ ਅਤੇ ਗੁਰੂ ਗਰੰਥ ਸਾਹਿਬ ਦੇ ਵਿੱਚ 2000 ਤੋਂ ਵੱਧ ਉਹਨਾਂ ਦੇ ਨਿੱਜੀ ਸ਼ਬਦ ਸ਼ਾਮਲ ਹਨ। 1604 ਵਿੱਚ ਉਹਨਾਂ ਸਿੱਖਾਂ ਦੇ ਪਹਿਲੇ ਧਾਰਮਿਕ ਗਰੰਥ ਦੇ ਰੂਪ ਵਿੱਚ ਆਦਿ ਗਰੰਥ ਦੇ ਨੂੰ ਸਥਾਪਤ ਕਰਵਾਇਆ। 1606 ਵਿੱਚ ਗੁਰੂ ਗਰੰਥ ਸਾਹਿਬ ਵਿੱਚ ਤਬਦੀਲੀਆਂ ਨਾ ਕਰਨ ਤੋਂ ਇਨਕਾਰ ਕਰਨ ਉੱਤੇ ਮੁਗ਼ਲ ਬਾਦਸ਼ਾਹ ਵਲੋਂ ਉਹਨਾਂ ਨੂੰ ਜਿਉਦੇ ਤੱਤੀ ਤਵੀ ਉੱਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਹਰਗੋਬਿੰਦ ਜੀ, ਸਿੱਖਾਂ ਦੇ ਛੇਵੇਂ ਗੁਰੂ ਬਣੇ। ਉਹਨਾਂ ਦੋ ਤਲਵਾਰਾਂ ਪਾਈਆਂ - ਇੱਕ ਮੀਰੀ ਦੀ ਅਤੇ ਦੂਜੀ ਪੀਰੀ ਦੀ। ਉਸ ਸਮੇਂ ਤੋਂ, ਸਿੱਖ ਇੱਕ ਫੌਜੀ ਤਾਕਤ ਬਣ ਗਏ ਅਤੇ ਆਪਣੀ ਆਜ਼ਾਦੀ ਲਈ ਜੰਗੀ ਸਿਲਖਾਈ ਦਿੱਤੀ ਜਾਣ ਲੱਗੀ। 1644 ਵਿੱਚ, ਗੁਰੂ ਹਰ ਰਾਏ ਸਿੱਖਾਂ ਦੇ ਗੁਰੂ ਬਣੇ ਅਤੇ ਉਹਨਾਂ ਦੇ ਬਾਅਦ ਗੁਰੂ ਹਰ ਕ੍ਰਿਸ਼ਨ ਜੀ, ਸਭ ਤੋਂ ਛੋਟੀ ਉਮਰ ਵਿੱਚ 1661 ਈਸਵੀ ਵਿੱਚ। ਗੁਰੂ ਤੇਗ ਬਹਾਦਰ ਜੀ 1665 ਵਿੱਚ ਗੁਰੂ ਬਣੇ ਅਤੇ 1675 ਤੱਕ ਸਿੱਖਾਂ ਦੀ ਅਗਵਾਈ ਕੀਤੀ, ਜਦੋਂ ਤੱਕ ਕਿ ਉਹਨਾਂ ਕਸ਼ਮੀਰੀ ਹਿੰਦੂਆਂ ਵਲੋਂ ਸਹਾਇਤਾ ਦੀ ਬੇਨਤੀ ਕਰਨ ਉੱਤੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਕੁਰਬਾਨੀ ਨਾ ਦੇ ਦਿੱਤੀ 1675 ਈਸਵੀ ਵਿੱਚ, ਔਰਗਜ਼ੇਬ ਨੇ ਸਿੱਖਾਂ ਦੇ ਨੌਵੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਵਰਜਨਕ ਰੂਪ ਵਿੱਚ ਸ਼ਹੀਦ ਕਰ ਦਿੱਤਾ ਗਿਆ। ਸਿੱਖ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਲੋਕਾਂ ਲਈ ਕੁਰਬਾਨੀ ਦੇਣ ਦੇ ਰੂਪ ਵਿੱਚ ਜਾਣਿਆ ਜਾਦਾ ਹੈ, ਜਿੰਨਾਂ ਨੂੰ ਮੁਗਲ ਬਾਦਸ਼ਾਹ ਇਸਲਾਮ ਵਿੱਚ ਤਬਦੀਲੀ ਕਰਨ ਵਿੱਚ ਅਸਫ਼ਲ ਰਿਹਾ ਹੈ। ਇਸ ਨੇ ਸਿੱਖ ਦੇ ਇਤਿਹਾਸ ਵਿੱਚ ਵੱਡਾ ਮੋੜ ਦਿੱਤਾ। ਅਗਲੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੇਵਕਾਂ ਨੂੰ ਹਥਿਆਰਬੰਦ ਹੋਣਾ ਦਾ ਹੁਕਮ ਦਿੱਤਾ, ਜਿੰਨਾਂ ਨੂੰ ਖਾਲਸਾ ਦੇ ਤੌਰ ਤੇ ਜਾਣਿਆ ਜਾਦਾ ਹੈ। ਗੁਰੂ ਗੋਬਿੰਦ ਸਿੰਘ ਦੇ ਚਾਰੇ ਸ਼ਾਹਿਬਜ਼ਾਦੇ ਸ਼ਹੀਦ ਕਰਨ ਉਪਰੰਤ, ਗੁਰੂ ਜੀ ਨੇ ਔਰਗਜ਼ੇਬ ਨੂੰ ਜ਼ਫ਼ਰਨਾਮਾ (ਜਿੱਤ ਦੀ ਚਿੱਠੀ) ਦੀ ਚਿੱਠੀ ਲਿਖੀ। ਸਿੱਖਾਂ ਦੇ ਅੰਤਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ , ਜਿੰਨਾਂ 1708 ਵਿੱਚ ਗੁਰੂ ਗਰੰਥ ਸਾਹਿਬ ਆਖਰੀ, ਜੁੱਗੋ ਜੁੱਗ ਅਟੱਲ ਗੁਰੂ ਦੇ ਰੂਪ ਵਿੱਚ ਦਰਜਾ ਦਿੱਤਾ। [ਸੋਧ] ਸਿੱਖ ਗੁਰੂ[ਸੋਧ] ਸਿੱਖ ਗੁਰੂਸਿੱਖੀ ਨੂੰ ਦਸ ਗੁਰੂਆਂ, ਜਿੰਨਾਂ ਨੂੰ ਅਧਿਆਪਕ ਜਾਂ ਮਾਸਟਰ ਦੇ ਤੌਰ ਕੇ ਜਾਣਿਆ ਜਾਦਾ ਹੈ, ਨੇ 1469 ਤੋਂ 1708 ਵਿੱਚ ਤਿਆਰ ਕੀਤਾ ਹੈ। ਇਹ ਅਧਿਆਪਕ ਰੂਹਾਨੀ ਜੋਤ ਸਨ, ਜਿੰਨਾਂ ਦੀ ਜਿੰਦਗੀ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਹੀ ਮਕਸਦ ਸੀ। ਹਰ ਗੁਰੂ ਨੇ ਪਿਛਲੇ ਗੁਰੂ ਰਾਹੀਂ ਦਿੱਤੀਆਂ ਸਿੱਖਿਆ ਦਾ ਸਮਰਥਨ ਕੀਤਾ ਅਤੇ ਹੋਰ ਜਾਣਕਾਰੀ ਸ਼ਾਮਿਲ ਕੀਤੀ, ਜਿਸ ਦੇ ਨਤੀਜੇ ਵਜੋਂ ਸਿੱਖ ਧਰਮ ਦੀ ਨੀਂਹ ਤਿਆਰ ਹੋਈ। ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਅਕਤੀ ਦੇ ਰੂਪ ਵਿੱਚ ਆਖਰੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਨੂੰ ਤਿਆਗਿਆ ਤਾਂ ਉਹਨਾਂ ਗੁਰੂ ਗਰੰਥ ਸਾਹਿਬ ਨੂੰ ਸਿੱਖਾਂ ਦੇ ਆਖਰੀ ਅਤੇ ਅੰਤਮ ਗੁਰੂ ਬਣਾਇਆ।
[ਸੋਧ] ਸ਼੍ਰੀ ਗੁਰੂ ਗਰੰਥ ਸਾਹਿਬ
[ਸੋਧ] ਸਿੱਖ ਧਾਰਮਿਕ ਫਲਸਫ਼ਾਸਿੱਖ ਧਾਰਮਿਕ ਫਲਸਫ਼ੇ ਨੂੰ 5 ਭਾਗਾਂ 'ਚ ਵੰਡਿਆ ਜਾ ਸਕਦਾ ਹੈ: [ਸੋਧ] ਮੂਲ ਸੋਚ ਅਤੇ ਨਿਯਮ
ਹੋਰ ਵਧੇਰੇ ਜਾਣਕਾਰੀ ਲਈ ਸਿੱਖੀ ਮੂਲ ਸੋਚ ਅਤੇ ਨਿਯਮ ਦੀ ਚੋਣ ਕਰੋ [ਸੋਧ] ਅਸਲ ਕਦਰਾਂਸਿੱਖਾਂ ਨੂੰ ਇਹਨਾਂ ਹੇਠ ਦਿੱਤੀਆਂ ਗੱਲਾਂ ਵਿੱਚ ਵਿਸ਼ਵਾਸ਼ ਰੱਖਣਾ ਚਾਹੀਦਾ ਹੈ:
ਹੋਰ ਵਧੇਰੇ ਜਾਣਕਾਰੀ ਲਈ ਵੇਖੋ: Sikhism underlying values. [ਸੋਧ] ਰਹਿਤ ਮਰਿਆਦਾ
ਹੋਰ ਵਧੇਰੇ ਜਾਣਕਾਰੀ ਲਈ ਸਿੱਖ ਰਹਿਤ ਮਰਿਆਦਾ ਨੂੰ ਵੇਖੋ। [ਸੋਧ] ਤਕਨੀਕਾਂ ਅਤੇ ਢੰਗ
ਵਧੇਰੇ ਜਾਣਕਾਰੀ ਲਈ ਵੇਖੋ ਸਿੱਖ ਸਿਧਾਂਤ ਅਤੇ ਢੰਗ [ਸੋਧ] ਹੋਰ ਸਿਧਾਂਤ
ਸੂਚਨਾ' ਪੰਜਾਬੀ ਭਾਸ਼ਾ ਵਿੱਚ ਰੱਬ ਲਈ ਕੋਈ ਲਿੰਗ ਨਹੀਂ ਹੈ। ਬਦਕਿਸਮਤੀ ਨਾਲ, ਜਦੋਂ ਅਨੁਵਾਦ ਕੀਤਾ ਜਾਦਾ ਹੈ, Him/His/He/Brotherhood, S/He ਆਦਿ ਦੇ ਬਿਨਾਂ ਪੂਰੇ ਅਰਥ ਸਪਸ਼ਟ ਨਹੀਂ ਕੀਤੇ ਜਾ ਸਕਦੇ ਹਨ, ਪਰ ਇਸ ਰੱਬ ਦੇ ਪੁਲਿੰਗ ਹੋਣ ਦੇ ਦਾਅਵੇ ਦੇ ਅਰਥ ਬਦਲ ਜਾਦੇ ਹਨ, ਜੋ ਕਿ ਅਸਲੀ ਸਕਰਿਪਟ ਵਿੱਚ ਨਹੀਂ ਹੈ। ਪੜਨ ਵਾਲੇ ਨੂੰ ਹਰ ਵਾਰ ਇਹਨਾਂ ਸ਼ਬਦਾਂ ਦੀ ਵਰਤੋਂ ਨੂੰ ਠੀਕ ਕਰਨਾ ਚਾਹੀਦਾ ਹੈ। [ਸੋਧ] ਸਿੱਖ ਅੱਜ ਕੱਲਅੱਜ, ਸਿੱਖ ਭਾਰਤ ਭਰ ਵਿੱਚ ਫੈਲੇ ਹੋਏ ਹਨ ਅਤੇ ਦੁਨਿਆਂ ਭਰ ਵਿੱਚ ਮੌਜੂਦ ਹਨ। ਸਿੱਖ ਮਰਦਾਂ ਦੇ ਨਾਲ ਨਾਲ ਕੁਝ ਔਰਤਾਂ ਨੂੰ ਉਹਨਾਂ ਦੇ ਲੰਮੇ ਵਾਲਾਂ ਨੂੰ ਢੱਕਣ ਲਈ ਹਮੇਸ਼ਾ ਪਹਿਨੀ ਜਾਣ ਵਾਲੀ ਪੱਗ ਤੋਂ ਪਛਾਣਿਆ ਜਾ ਸਕਦਾ ਹੈ। ਪੱਗ ਮੁਸਲਮਾਨ ਵਲੋਂ ਪਾਈ ਜਾਣ ਵਾਲੀ ਪੱਗੜੀ ਤੋਂ ਵੱਖਰੀ ਅਤੇ ਇਹਨਾਂ ਨੂੰ ਆਪਸ ਵਿੱਚ ਮਿਲਾਉਣਾ ਨਹੀਂ ਚਾਹੀਦਾ ਹੈ। (ਕੁਝ ਦੇਸ਼ਾਂ ਵਿੱਚ ਮੋਟਰਸਾਇਕਲ ਚਲਾਉਣ ਵਾਲਿਆਂ ਨੂੰ ਹੈਲਮਿਟ ਪਾਉਣ ਦੇ ਨਿਯਮਾਂ ਵਿੱਚ ਉਹਨਾਂ ਲਈ ਸੋਧ ਕਰਨ ਪਈ ਹੈ) ਇਹਨਾਂ ਦੇ ਨਾਂ ਦੇ ਮੱਧ ਵਿੱਚ ਸਿੰਘ1 (ਅਰਥ ਸ਼ੇਰ) ਮਰਦਾਂ ਲਈ ਅਤੇ ਕੌਰ (ਅਰਥ ਰਾਜਕੁਮਾਰੀ) ਔਰਤਾਂ ਲਈ ਵਰਤਿਆ ਜਾਦਾ ਹੈ। ਬੇਸ਼ਕ ਸਿੰਘ ਜਾਂ ਕੌਰ ਦੇ ਨਾਂ ਵਾਲੇ ਵਿਅਕਤੀ ਸਿੱਖ ਨਹੀਂ ਹੋ ਸਕਦੇ ਹਨ। [ਸੋਧ] ਸਿੱਖਾਂ ਲਈ ਪੰਜ ਕੱਕੇ (ਕਕਾਰ)
[ਸੋਧ] ਦੁਨਿਆਂ ਵਿੱਚ ਸਿੱਖਇੱਕ ਸਿੱਖ ਨੂੰ ਯੋਗੀ ਭਜਨ ਕਿਹਾ ਜਾਦਾ ਹੈ, ਨੇ ਪੱਛਮੀ ਸਮਾਜ ਵਿੱਚ ਕਈ ਨੌਜਵਾਨ ਲੋਕਾਂ ਨੂੰ ਸਿੱਖ ਦੀ ਜਿੰਦਗੀ ਧਾਰਨ ਕਰਨ ਲਈ ਪਰੇਰਿਆ ਹੈ। ਭਾਰਤ ਵਿੱਚ ਪੈਦਾ ਹੋਏ ਸਿੱਖਾਂ ਤੋਂ ਬਿਨਾਂ, ਪੱਛਮੀ ਖੇਤਰ ਵਿੱਚ ਹਜ਼ਾਰਾਂ ਲੋਕ ਹੁਣ ਮੌਜੂਦ ਹਨ, ਜੋ ਕਿ ਭਾਰਤ ਵਿੱਚ ਪੈਦਾ ਨਹੀਂ ਹੋਏ ਹਨ, ਪਰ ਉਹ ਸਿੱਖਾਂ ਦੀ ਤਰਾਂ ਰਹਿੰਦੇ ਹਨ ਅਤੇ ਸਿੱਖੀ ਦਾ ਪਰਚਾਰ ਕਰਦੇ ਹਨ। 1970s ਅਤੇ 1980s ਵਿੱਚ ਸੀਮਿਤ ਰਾਜਨੀਤਿਕ ਵੱਖਵਾਦੀ ਲਹਿਰ ਭਾਰਤ ਵਿੱਚ ਚੱਲੀ, ਜਿਸ ਦਾ ਨਿਸ਼ਾਨਾ ਵੱਖਰਾ ਸਿੱਖ ਰਾਸ਼ਟਰ, ਖਾਲਿਸਤਾਨ ਤਿਆਰ ਕਰਨਾ ਸੀ, ਜਿਸ 'ਚ ਭਾਰਤ ਅਤੇ ਪਾਕਿਸਤਾਨ ਦੇ ਖੇਤਰ ਸ਼ਾਮਿਲ ਸਨ। ਇਸ ਸਮੇਂ 23 ਮਿਲੀਅਨ ਸਿੱਖ, ਦੁਨਿਆਂ ਦੇ ਪੰਜਵਾਂ ਵੱਡਾ ਧਰਮ ਨੂੰ ਦਰਸਾਉਦੇ ਹਨ। ਲੱਗਭਗ 19 ਮਿਲੀਅਨ ਸਿੱਖ ਭਾਰਤ ਵਿੱਚ ਪੰਜਾਬ ('ਵੱਡਾ ਪੰਜਾਬ, ਜੋ ਕਿ ਭਾਰਤ ਪਾਕਿਸਤਾਨ ਦੀਆਂ ਹੱਦਾਂ ਵਿੱਚ ਫੈਲਿਆ ਹੋਇਆ ਹੈ, ਪਰ ਪਾਕਿਸਤਾਨ ਵਿੱਚ 1947 ਦੀ ਵੰਡ ਉਪਰੰਤ ਬਹੁਤ ਹੀ ਘੱਟ ਸਿੱਖ ਰਹਿ ਗਏ) ਰਹਿੰਦੇ ਹਨ। ਸਿੱਖਾਂ ਦੀ ਵੱਡੀ ਗਿਣਤੀ ਬਰਤਾਨੀਆ ਕੈਨੇਡਾ, ਅਤੇ ਅਮਰੀਕਾ 'ਚ ਰਹਿੰਦੀ ਹੈ। ਕਾਫ਼ੀ ਵੱਡੀ ਗਿਣਤੀ ਮਲੇਸ਼ੀਆ ਅਤੇ ਸਿੰਘਾਪੁਰ ਵਿੱਚ ਵੀ ਵਸਦੀ ਹੈ, ਜਿੱਥੇ ਕਿ ਕਈ ਵਾਰ ਉਹਨਾਂ ਦੇ ਵੱਖਰੇ ਪਹਿਰਾਵੇਂ ਕਰਕੇ ਮਜ਼ਾਕ ਵੀ ਬਣਾਇਆ ਗਿਆ ਹੈ, ਪਰ ਉਹਨਾਂ ਦੀ ਡਰਾਇਵਿੰਗ ਅਤੇ ਉੱਚ ਵਿੱਦਿਆ ਕਰਕੇ ਸਨਮਾਨ ਕੀਤਾ ਜਾਦਾ ਹੈ, ਕਿਉਕਿ ਉਹ ਕਾਨੂੰਨੀ ਪੇਸ਼ੇ 'ਚ ਅਧਿਕਾਰ ਹੈ। 2004 ਦੀਆਂ ਭਾਰਤ ਦੀਆਂ ਆਮ ਚੋਣਾਂ 'ਚ, ਡਾਕਟਰ ਮਨਮੋਹਨ ਸਿੰਘ ਭਾਰਤ ਦੇ ਪਰਧਾਨ ਮੰਤਰੀ ਬਣੇ ਹਨ। ਉਹ ਭਾਰਤ ਦੇ ਪਹਿਲਾਂ ਨਾ-ਹਿੰਦੂ ਪਰਧਾਨ ਮੰਤਰੀ ਹਨ। [ਸੋਧ] ਸਿੱਖ ਨੂੰ ਦਰਪੇਸ਼ ਮਸਲੇ ਅਤੇ ਸ਼ੋਸ਼ਣ[ਸੋਧ] ਪੰਜਾਬ, ੧੯੪੭ਮਾਰਚ ਤੋਂ ਅਗਸਤ 1947 ਵਿੱਚ, ਭਾਰਤ ਦੀ ਵੰਡ ਦੇ ਸਾਲ ਵਿੱਚ ਪੰਜਾਬ ਵਿੱਚ ਸਿੱਖਾਂ ਉੱਤੇ ਮੁਸਲਮ ਲੀਗ ਵਲੋਂ ਮੁਸਲਮ ਲੀਗ-ਸਿੱਖ ਜੰਗ ਦੌਰਾਨ ਕਈ ਹਮਲੇ ਕੀਤੇ ਗਏ। [1] [ਸੋਧ] ਭਾਰਤ, ੧੯੮੦ਭਾਰਤ ਵਿੱਚ, ਸਿੱਖਾਂ ਨੂੰ ਇੰਦਰਾ ਗਾਂਧੀ ਦੀ ਮੌਤ ਬਾਅਦ ਕਾਤਲੇਆਮ ਦਾ ਸਾਹਮਣਾ ਕਰਨਾ ਪਿਆ। 1984 ਈਸਵੀ ਵਿੱਚ ਸਾਕਾ ਨੀਲਾ ਤਾਰਾ (Operation Blue Star) , ਜਿਸ ਵਿੱਚ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿ ਦੇ ਖਾੜਕੂ ਸਾਥੀਆਂ ਨੂੰ ਮਾਰ ਦਿੱਤਾ ਗਿਆ, ਦੇ ਰੋਸ ਵਜੋਂ ਇੰਦਰਾ ਦੇ ਸੁਰੱਖਿਆ ਅਮਲੇ ਦੇ ਦੋ ਸਿੱਖਾਂ ਵਲੋਂ ਉਸ ਨੂੰ ਮਾਰ ਦਿੱਤਾ ਗਿਆ ਸੀ। ਗੱਲਬਾਤ ਅਸਫ਼ਲ ਰਹਿਣ ਉਪਰੰਤ, ਇੰਦਰਾ ਗਾਂਧੀ ਨੇ ਫੌਜ ਨੂੰ ਹਰਿਮੰਦਰ ਸਾਹਿਬ ਉੱਤੇ ਹਮਲੇ ਦਾ ਹੁਕਮ ਦੇ ਦਿੱਤਾ। ਜਵਾਬੀ ਲੜਾਈ ਵਿੱਚ 83 ਫੌਜੀ ਅਤੇ 493 ਸਿੱਖਾਂ ਸਮੇਤ ਕਈ ਬੇਗੁਨਾਹ ਲੋਕ ਮਾਰੇ ਗਏ। ਸਿੱਖ ਆਪਣੇ ਧਾਰਮਿਕ ਥਾਂ ਉੱਤੇ ਫੌਜਾਂ ਦੀ ਵਰਤੋਂ ਕਰਨ ਨੂੰ ਨਾ-ਭੁੱਲਣਯੋਗ ਜ਼ਖਮ ਮੰਨਿਆ ਅਤੇ ਉਸ ਦੇ ਕਤਲ ਨੂੰ ਇਸ ਦਾ ਜਵਾਬ ਕਿਹਾ ਗਿਆ। ਸਰਕਾਰ ਦੇ ਹਾਮੀਆਂ ਵਲੋਂ ਹਰਿਮੰਦਰ ਸਾਹਿਬ ਵਿੱਚ ਖਾੜਕੂਆਂ ਨੂੰ ਬਾਹਰ ਕੱਢਣ ਲਈ ਇਸ ਨੂੰ ਠੀਕ ਕਿਹਾ ਗਿਆ, ਕਿਉਕਿ ਉਹਨਾਂ ਵੱਡੀ ਮਾਤਰਾ ਵਿੱਚ ਅਸਲਾ ਉਥੇ ਜਮਾਂ ਕਰ ਲਿਆ ਗਿਆ ਸੀ ਅਤੇ ਫੌਜੀ ਕਾਰਵਾਈ ਦੌਰਾਨ ਇਸ ਦੀ ਪੁਸ਼ਟੀ ਵੀ ਹੋਈ ਹੈ। ਇੰਦਰਾ ਦੀ ਮੌਤ ਦੀ ਸ਼ਾਮ ਨਵੀਂ ਦਿੱਲੀ ਵਿੱਚ ਗਾਂਧੀ ਦੀ ਕਾਂਗਰਸ ਪਾਰਟੀ ਦੇ ਕੁਝ ਭੜਕੇ ਹੋਏ ਮੈਂਬਰ ਵਲੋਂ ਸਿੱਖਾਂ ਕਮਿਊਨਟੀ ਉੱਤੇ ਹਮਲਾ ਕੀਤਾ ਗਿਆ, ਫਿਰ ਉਸ ਦੇ ਪੁੱਤ ਰਾਜੀਵ ਗਾਂਧੀ, ਜੋ ਕਿ ਪਰਧਾਨ ਮੰਤਰੀ ਬਣਨ ਜਾ ਰਿਹਾ ਸੀ, ਦੇ ਕੰਟਰੋਲ ਹੇਠ ਜਾਰੀ ਰਿਹਾ ਹੈ। ਇਸ ਧਾਰਮਿਕ ਕਤਲੇਆਮ ਦੇ ਨਤੀਜੇ ਵਜੋਂ ਹਜ਼ਾਰਾਂ ਸਿੱਖ ਮਾਰੇ ਗਏ ਡਙ [2] [ਸੋਧ] ਅਮਰੀਕਾ, ੨੦੦੦ਲੱਖਾਂ ਸਿੱਖ-ਅਮਰੀਕੀ ਅਮਰੀਕਾ ਵਿੱਚ ਵਸਦੇ ਹਨ ਅਤੇ ਉੱਚ ਦਰਜੇ ਦਾ ਸਨਮਾਨ ਅਤੇ ਧਾਰਮਿਕ ਸਹਿਸ਼ਨਸ਼ੀਲਤਾ ਹਾਸਲ ਕਰਦੇ ਹਨ। ਕੁਝ ਸਮੇਂ ਤੱਕ ਬਹੁਤ ਸਾਰੇ ਅਮਰੀਕੀ ਅਮਰੀਕਾ ਵਿੱਚ ਸਿੱਖਾਂ ਦੀ ਮੌਜੂਦਗੀ ਤੋਂ ਬੇਖ਼ਬਰ ਸਨ ਅਤੇ ਸਿੱਖਾਂ ਨੂੰ ਇਸਲਾਮ ਦੇ ਅਨੁਵਾਈ ਸਮਝਦੇ ਸਨ 11 ਸਤੰਬਰ 2001 ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ 'ਤੇ ਹਮਲੇ ਦੇ 300 ਕੇਸ ਦਰਜ ਹੋਏ, ਜਿੰਨਾਂ ਵਿੱਚ ਦੋ ਦੀ ਮੌਤ ਹੋ ਗਈ। [3]ਹਮਲਾਵਰਾਂ ਨੇ ਗਲਤੀ ਨਾਲ ਸਿੱਖਾਂ ਨੂੰ ਇਸਲਾਮ ਦੇ ਅਨੁਆਈ ਸਮਝ ਲਿਆ। ਅਮਰੀਕੀ ਸੈਨੇਟ ਨੇ ਇੱਕ ਮਤਾ ਪਾਸ ਕੀਤਾ, ਜਿਸ ਵਿੱਚ ਸਿੱਖ-ਅਮਰੀਕੀ ਦੇ ਵਿਰੁਧ ਧਾਰਮਿਕ ਕੱਟੜਤਾ ਨੂੰ ਅਪਰਾਧ ਠਹਿਰਾਇਆ। ਸੈਨੇਟ ਕੰਨਕਰੰਟ ਰੈਜ਼ੋਲੇਸ਼ਨ 74 ਦੀਆਂ ਸਤਰਾਂ ਅਤੇ ਸੈਟੇਟਰ ਰਿਚਰਡ ਡੁਰਬਿਨ ਰਾਹੀਂ ਦਿੱਤੀ ਸ਼ੁਰੂਆਤੀ ਜਾਣਕਾਰੀ 2 ਅਕਤੂਬਰ ਕਾਂਗਰਸ ਰਿਕਾਰਡ 'ਚ ਉਪਲੱਬਧ ਹੈ: Senate condemns bigotry against Sikhs [ਸੋਧ] ਫਰਾਂਸ, ੨੦੦੦ਫਰਾਂਸ ਸਰਕਾਰ ਨੇ ਸਤੰਬਰ 2003 ਤੋਂ ਬੱਚਿਆਂ ਨੂੰ ਸਕੂਲਾਂ ਵਿੱਚ ਉਹਨਾਂ ਦੇ ਧਾਰਮਿਕ ਚਿੰਨ ਪਹਿਨਣ ਉੱਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਕਾਨੂੰਨ ਦਾ ਮਕਸਦ ਸਕੂਲਾਂ ਵਿੱਚ ਇਸਲਾਮਿਕ ਸਕਾਰਫ਼ 'ਤੇ ਪਾਬੰਦੀ ਲਗਾਉਣਾ ਸੀ, ਪਰ ਸਿੱਖਾਂ ਦੀ ਪੱਗ ਵੀ ਇਸ ਵਿੱਚ ਆ ਗਈ। ਹਾਲਾਂ ਕਿ ਫਰਾਂਸ 'ਚ ਸਿੱਖਾਂ ਦੀ ਗਿਣਤੀ ਮਸਾਂ 5,000-7,000 ਹੈ, ਪਰ ਅੰਤਰਰਾਸ਼ਟਰੀ ਤੌਰ 'ਤੇ ਸਿੱਖਾਂ ਨੇ ਆਪਣੀਆਂ ਸਰਕਾਰਾਂ ਦੇ ਜ਼ੋਰ ਪਾਇਆ ਉਹ ਫਰਾਂਸ ਨੂੰ ਜਾਂ ਤਾਂ ਇਸ ਪਾਬੰਦੀ ਨੂੰ ਹਟਾਉਣ ਜਾਂ ਸਿੱਖਾਂ ਨੂੰ ਛੋਟ ਦੇਣ ਬਾਰੇ ਮਜਬੂਰ ਕਰਨ, ਜਦੋਂ 4 ਸਿੱਖਾਂ ਨੂੰ ਪਹਿਲੇ ਸਮੈਸਟਰ ਦੀ ਪੜਾਈ ਛੱਡਣੀ ਪਈ ਸੀ। [ਸੋਧ] ਹੋਰ ਪੜਚੋਲ[ਸੋਧ] ਸਭ ਨੂੰ ਜੀ ਆਇਆਂ ਨੂੰਸਭ ਧਰਮਾਂ ਦੇ ਲੋਕ ਸਿੱਖਾਂ ਪੂਜਾ ਸਥਲ (ਗੁਰਦੁਆਰੇ = ਗੁਰੂ ਦਾ ਦਰਵਾਜਾ) 'ਚ ਜਾ ਸਕਦੇ ਹਨ, ਪਰ ਹੇਠ ਦਿੱਤੇ ਨਿਯਮਾਂ ਦੀ ਪਾਲਨਾ ਕਰਨੀ ਪੈਂਦੀ ਹੈ।: ਸਿਰ ਢੱਕਣਾ (ਰੁਮਾਲ ਵਰਗੇ ਕੱਪੜੇ ਨੂੰ ਵਰਤਿਆ ਜਾ ਸਕਦਾ ਹੈ), ਜੁੱਤੀਆਂ ਉਤਾਰਨੀਆਂ, ਸਿਗਰਟਨੋਸ਼ੀ ਨਹੀਂ ਕਰਨਾ (ਗੁਰਦੁਆਰੇ ਦੇ ਵਿਹੜੇ ਵਿੱਚ ਵੀ), ਅਤੇ ਸ਼ਰਾਬ ਅਤੇ ਤੰਬਾਕੂ ਨਾਲ ਸਬੰਧਿਤ ਕੋਈ ਵੀ ਵਸਤੂ ਗੁਰਦੁਆਰੇ ਦੇ ਅੰਦਰ ਜਾਦਿਆਂ ਨਾਲ ਨਹੀਂ ਰੱਖਣੀ ਹੈ। [ਸੋਧ] ਬਹੁ-ਪੱਧਰੀ ਪਹੁੰਚਸਿੱਖੀ ਸੋਚ ਵਿੱਚ ਜੁੜਨ ਲਈ ਬਹੁ-ਪੱਧਰੀ ਪਹੁੰਚ ਨੂੰ ਅਪਨਾਇਆ ਹੈ। ਉਦਾਹਰਨ ਲਈ, ਸਹਿਜਧਾਰੀ (ਹੌਲੀ ਧਾਰਨ ਕਰਨ ਵਾਲੇ) ਵੀ ਸਿੱਖ ਹਨ, ਜਿੰਨਾਂ ਨੇ ਪੰਜ ਕੱਕੇ ਧਾਰਨ ਨਹੀਂ ਕੀਤੇ, ਪਰ ਸਿੱਖਾਂ ਵਿੱਚ ਵਿਸ਼ਵਾਸ਼ ਰੱਖਦੇ ਹਨ ਹੋਰ ਜਾਣਕਾਰੀ ਲਈ ਵੇਖੋ: ਸਿੱਖ ਧਾਰਮਿਕ ਫਲਸਫ਼ਾ [ਸੋਧ] ਸਿੱਖ ਸਫ਼ੇਇਹ ਸਬੰਧ ਤੁਹਾਨੂੰ ਖਾਸ ਤੌਰ 'ਤੇ ਸਿੱਖੀ ਨਾਲ ਸਬੰਧਤ ਸਫ਼ਿਆ 'ਤੇ ਲੈ ਜਾਵੇਗਾ, ਸਿੱਖ ਸਫ਼ੇ
[ਸੋਧ] External Links
[ਸੋਧ] Kirtan links
[ਸੋਧ] Nitnem links
1. Japji Sahib
2. Jaap Sahib
3. Anand Sahib
4. Rehras Sahib 7. Chaupai [ਸੋਧ] ਸੂਚਨਾਸੂਚਨਾ 1
ਬਰਾਬਰ ਦਾ ਔਰਤਾਂ ਲਈ ਕੌਰ ਹੈ, ਜਿਸ ਦਾ ਅਰਥ ਹੈ “ਰਾਜਕੁਮਾਰੀ”। |