ਘਰਾਟਾਂ ਤੌਂ ਪਿੰਡ ਪੱਧਰ ਤੇ ਬਿਜਲੀ

ਕਰੋਸ਼ੀਆ ਵਿਚ ਗਾਕ ਦਰਿਆ ਉਤੇ ਇਕ ਘਰਾਟ
ਕਰੋਸ਼ੀਆ ਵਿਚ ਗਾਕ ਦਰਿਆ ਉਤੇ ਇਕ ਘਰਾਟ
ਕਰੋਸ਼ੀਆ ਦੇ ਘਰਾਟ ਦਾ ਉਪਰੌਂ ਹਿਸਾ
ਕਰੋਸ਼ੀਆ ਦੇ ਘਰਾਟ ਦਾ ਉਪਰੌਂ ਹਿਸਾ
ਘੱਟਾ ਮਲਟੀਪਰਪਜ਼ ਯੂਨਿਟ
ਘੱਟਾ ਮਲਟੀਪਰਪਜ਼ ਯੂਨਿਟ
ਐਮ ਡੀ ਰਤੂੜੀ ਜੋ ਕਿ ਆਮ ਹਿੰਦੀ ਪੜ੍ਹੇ ਲਿਖੇ ਹਨ ਤੇ ਦਰਜੀ ਦਾ ਕੰਮ ਵੀ ਕਰਦੇ ਹਨ, ਟੀ ਵੀ ਇੰਟਰਵੀਊ ਦੇਂਦੇ ਹੋਏ
ਐਮ ਡੀ ਰਤੂੜੀ ਜੋ ਕਿ ਆਮ ਹਿੰਦੀ ਪੜ੍ਹੇ ਲਿਖੇ ਹਨ ਤੇ ਦਰਜੀ ਦਾ ਕੰਮ ਵੀ ਕਰਦੇ ਹਨ, ਟੀ ਵੀ ਇੰਟਰਵੀਊ ਦੇਂਦੇ ਹੋਏ

ਉਤਰਾਖੰਡ , ਭਾਰਤ ਦੇ ਪੌੜੀ ਗੜ੍ਹਵਾਲ ਜ਼ਿਲੇ ਵਿਚ ਇਕ ਇਨਕਲਾਬ ਕਰਵਟ ਲੈ ਰਿਹਾ ਹੈ।ਇਥੇ ਕਈ ਪਿੰਡਾਂ ਵਿਚ ਆਪਣੇ ਹੀ ਉੱਦਮ ਨਾਲ ਪਾਣੀ ਨਾਲ ਚਲਣ ਵਾਲੀਆਂ ਚਕੀਆਂ ਰਾਹੀਂ ਬਿਜਲੀ ਪੈਦਾ ਕੀਤੀ ਜਾ ਰਹੀ ਹੈ।ਪਿੰਡ ਵਾਲੇ ਆਪਣੇ ਉਦਮ ਨਾਲ ਧਨ ਇਕੱਠਾ ਕਰਕੇ ਥੋੜ੍ਹੇ ਸਾਧਨਾਂ ਵਿਚ ਹਿ ਇਹ ਉਪਰਾਲਾ ਕਰ ਲੈਂਦੇ ਹਨ।ਦੇਅਲੀ ਪਿੰਡ(30.05775N,78.3482E) ਦੇ ਇਕ ਸਧਾਰਨ ਦਰਜੀ ਨੇ ਜਿਸ ਦਾ ਨਾਂ ਐਮ ਡੀ ਰਤੂੜੀ ਹੈ ਹਾਲ ਵਿਚ ਹੀ ਇਕ ਟੀ ਵੀ ਇੰਟਰਵੀਊ ਵਿਚ ਦਸਿਆ ਕਿ ਉਹ ਇਹ ਉਦਮ ੨੮ ਸਾਲ ਤੌਂ ਕਰਦੇ ਆ ਰਹੇ ਹਨ।ਸ਼ੁਰੂ ਵਿਚ ਉਨ੍ਹਾਂ ੧ ਕਿਲੋਵਾਟ ਦਾ ਜਨਰੇਟਰ ਲਾਇਆ ਸੀ । ਅਜ ਉਹ ਆਪਣੇ ਮਾਈਕਰੋ ਹਾਈਡਰੋ ਯੂਨਿਟ ਰਾਹੀਂ ੫੦ ਕਿਲੋਵਾਟ ਬਿਜਲੀ ਉਤਪਾਦਨ ਅਸਾਨੀ ਨਾਲ ਕਰ ਲੈਂਦੇ ਹਨ ਤੇ ਪੂਰੇ ਪਿੰਡ ਵਿਚ ਰੌਸ਼ਨੀ ਦਾ ਮਸੀਹਾ ਬਣ ਗਏ ਹਨ।ਪਹਿਲਾਂ ਉਥੇ ਆਟਾ ਪੀਸਣ ਲਈ ਖਰਾਸ ਚਲਦੇ ਸਨ । ਉਨ੍ਹਾਂ ਚਕੀਆਂ ਦੇ ਡੀਜ਼ਾਈਨ ਵਿਚ ਸੁਧਾਰ ਕਰ ਕੇ ਉਨ੍ਹਾਂ ਜਨਰੇਟਰ ਸੈਟ ਤਿਆਰ ਕਰਵਾਇਆ । ਖਰਾਸਾਂ ਦੀ ਰਫ਼ਤਾਰ ਥੋੜ੍ਹੀ ਹੋਣ ਕਰਕੇ ਆਟਾ ਪਿਸਣ ਵਿਚ ਬਹੁਤ ਸਮਾਂ ਲਗਦਾ ਸੀ। ਹੁਣ ਬਿਜਲੀ ਦੀ ਮੋਟਰ ਨਾਲ ਚਲਣ ਕਰਕੇ ਇਨ੍ਹਾ ਚਕੀਆਂ ਦੀ ਰਫ਼ਤਾਰ ਬਹੁਤ ਵਧ ਗਈ ਹੈ ਤੇ ਪਿਸਾਈ ਦੀ ਗੁਣਵੱਤਾ ਵੀ।ਇਸ ਤੌਂ ਇਲਾਵਾ ਰੌਸ਼ਨੀ ਵੀ ਘਰ ਘਰ ਹੋ ਗਈ ਹੈ।ਦੇਖਾ ਦੇਖੀ ਹੋਰ ਪਿੰਡਾਂ ਵਿਚ ਜਿਥੇ ਪਾਣੀ ਦਾ ਮੁੰਡ (Head) ਮੌਜੂਦ ਹੈ ਉਥੇ ਦੇ ਵਸਨੀਕਾਂ ਨੇ ਵੀ ਇਹ ਉਪਰਾਲੇ ਕੀਤੇ ਹਨ।ਹੁਣ ਉਤਰਾਖੰਡ ਸਰਕਾਰ ਵੀ ਇਸ ਲਈ ਜਾਗਰੂਕ ਹੋ ਗਈ ਹੈ ਤੇ ਲੋਕਾਂ ਲਈ ਫੰਡ ਆਦਿ ਸਹੂਲਤਾਂ ਮੁਹੱਈਆ ਕਰਵਾਣ ਲਈ ਯੋਜਨਾਵਾਂ ਬਣਾ ਰਹੀ ਹੈ।


ਬਾਹਰੀ ਕੜੀਆਂ


Canon 860 Fundusze UE długopisy śmieszny prezent DivX Sennik Skuteczne Pozycjonowanie Mieszkania Wrocław BearShare informacje turystyczne Ubranka dla psów Katalog stron Tanie linie Strony www Lublin Szlifierka, profile kick koparki Bułgaria wczasy Karaoke expekt COOLsurf